ਅਟਕ ਕਵਿਤਾ ਦਾ ਵਿਸ਼ਾ ਵਸਤੂ ਸਪਸਟ ਕਰੋ

ਅਟਕ ਕਵਿਤਾ ਭਾਈ ਵੀਰ ਸਿੰਘ ਦੀ ਲਿਖੀ ਹੋਈ ਇਕ ਲੰਬੀ  ਰਚਨਾ ਹੈ। ਅਟਕ ਇਕ ਪ੍ਰਸਿੱਧ ਦਰਿਆ  ਰਿਹਾ ਹੈ ਜਿਸਨੂੰ ਸਿੰਧ ਵੀ ਕਿਹਾ ਜਾਂਦਾ ਹੈ।ਕਵਿਤਾ ਪਰਸ਼ਨੋਤਰੀ ਵਿਚ ਲਿਖੀ ਗਈ ਹੈ । ਇਸ ਵਿਚ ਕਵੀ  ਉਸਦੇ ਨਾਮ ਤੇ ਵਿਸਥਾਰ ਸਹਿਤ ਵਿਰੋਧਾਭਾਸ ਸਬੰਧੀ ਪ੍ਰਸ਼ਨਾ ਕਰਦਾ ਹੈ ਤੇ ਦਰਿਆ ਦਾ ਮਾਨਵੀਕਰਨ ਕਰਦਾ ਹੋਇਆ ਉਸ ਦੇ ਉਤਰ  ਰਾਹੀਂ ਇਹ ਸੁਨੇਹਾ ਦਿੰਦਾ ਹੈ ।ਅਟਕਣਾ ਜਾ ਰੁਕਣਾ  ਜ਼ਿੰਦਗੀ ਨਹੀਂ ਨਾ ਹੀ ਕੁਦਰਤ ਵਿੱਚ ਕੋਈ ਐਸੀ ਚੀਜ਼ ਹੈ ਅਟਕੀ ਹੋਈ ਹੈ ਮਨੁੱਖ ਵਿਰੋਧੀ ਸਥਿਤੀਆਂ ਅਤੇ ਦੁਸ਼ਮਣਾਂ   ਦਾ ਟਾਕਰਾ ਤਾਂ ਹੀ  ਕਰ ਸਕਦਾ ਹੈ ਜੇਕਰ ਉਹ ਖਬਰਦਾਰ ਹੋ ਕੇ ਬਲ ਬੁੱਧੀ ਰਾਹੀਂ ਗਤੀਸ਼ੀਲ ਹੁੰਦਾ ਹੋਇਆ ਉਨ੍ਹਾਂ ਦੇ ਰਾਹ  ਵਿਚ ਅਟਕ ਪੈਦਾ ਕਰੇ।  ਨਹੀਂ ਤਾਂ ਉਹ ਲਤਾੜਿਆ ਜਾਂਦਾ ਹੈ ਜੀਵਨ ਦਾ ਸੱਚ ਦਰਿਆ ਵਾਂਗ ਨਿਰੰਤਰ ਤੁਰਦੇ ਰਹਿਣ ਵਿਚ ਹੈ। ਜੇ ਸਾਨੂੰ ਇਸ ਤੌਰ ਤੇ ਸਹਿਜੇ ਸਹਿਜੇ ਲਗਾਤਾਰ ਸੁਚੱਜੀ ਚੇਤਨਾ ਅਕਲਮੰਦੀ ਭਰੋਸੇ ਭਰੇ  ਅਕੀਦੇ ਤੇ ਸਾਂਝ ਨਾਲ ਚਲਾਉਣਾ ਚਾਹੀਦਾ ਹੈ। ਅਸੀਂ ਅਜਿਹਾ ਕਰਾਂਗੇ, ਤਾਂ ਸਾਡੇ ਨਾਲ ਕੋਈ  ਟੱਕਰ ਨਹੀਂ ਲੈ ਸਕਦਾ।

ਕਵੀ ਅਟਕ ਦਰਿਆ ਅੱਗੇ ਪ੍ਰਸ਼ਨ ਕਰਦਾ  ਹੈ ਕਿ ਉਸ ਦਾ ਨਾਮ ਤਾਂ ਅਟਕ ਹੈ ,ਪਰੰਤੂ ਉਸਨੇ ਉਸਨੂੰ ਕਦੇ ਅਟਕਿਆ ਨਹੀਂ ਦੇਖਿਆ, ਪੱਛਮ ਵੱਲੋਂ ਜਰਵਾਣੇ ਭਾਰਤ  ਉਪਰ ਹਮਲੇ ਕਰਨ ਆਉਂਦੇ ਰਹੇ ।ਪਰੰਤੂ ਉਸਨੇ ਊਨਾ ਦੇ ਰਾਹ ਚ ਕੋਈ ਅਟਕ ਨਹੀਂ ਪਈ।ਅਜਿਹੀ ਸਥਿਤੀ ਚ  ਉਸਦਾ ਨਾਂ ਅਟਕ ਇੱਕ ਵਿਰੋਧਾਭਾਸ ਪ੍ਰਤੀਤ ਹੁੰਦਾ ਹੈ ਉਹ ਉਸਨੂੰ ਦੱਸੇ ਕਿ  ਉਸਦਾ ਨਾਮ "ਅਟਕ" ਦਾ ਮਤਲਬ ਕੀ ਹੈ? 
ਅਟਕ ਦਰਿਆ ਨੇ  ਕਵੀ ਨੂੰ ਉੱਤਰ ਦਿੰਦਿਆਂ ਕਿਹਾ ਹੈ ਕਿ ਉਸਦਾ ਕੰਮ ਅਟਕਣਾ ਨਹੀਂ ਹੈ ਕਿਉਂਕਿ ਜੋ ਅਟਕਦਾ ਹੈ ਮਾਰਿਆ ਜਾਂਦਾ ਹੈ। ਅਟਕ ਦਾ ਨਾਂ ਮੌਤ ਹੈ। ਅਸਲ ਵਿਚ ਇਹ ਦਿਸਦਾ ਸਾਰਾ ਸੰਸਾਰ ਹਰ ਵੇਲੇ ਤੁਰਦਾ ਜਾ ਰਿਹਾ ਹੈ ਤੁਰਨ ਦਾ ਇਹ ਕੰਮ ਉਸਨੂੰ ਧੁਰੋਂ  ਮਿਲਿਆ ਹੈ ।ਸੰਸਾਰ ਵਿੱਚ ਹਰਕਤ ਦੇ ਬਦਲਦੇ ਰਹਿਣਾ ਹੀ ਜ਼ਿੰਦਗੀ ਦਾ ਚਿੰਨ ਹੈ। ਹ ਜਦੋਂ ਇਹ ਸਭ ਕੁਝ ਅਟਕ ਜਾਵੇਗਾ ਤਾਂ ਸਭ ਕੁਝ ਨਸਟ  ਹੋ ਜਾਵੇਗਾ।
 ਸੂਰਜ ਚੰਦ ਤਾਰੇ ਗ੍ਰੈਹ ਨਛੱਤਰ ਧਰਤੀ ਦਿਨ ਰਾਤ ਬਨਸਪਤੀ ਤੇ ਜੀਵ ਜੰਤੂ ਤੁਰੇ ਜਾ ਰਹੇ ਹਨ। ਜਿਸ ਚੀਜ਼ ਵਿੱਚ ਜ਼ਿੰਦਗੀ ਹੈ ਉਹ ਤੁਰੀ ਜਾ ਰਹੀ ਹੈ ਜਦੋਂ ਜ਼ਿੰਦਗੀ ਖਤਮ ਹੋ ਜਾਂਦੀ ਹੈ ਤਾਂ ਹਰ ਚੀਜ਼ ਦੀ ਚਾਲ ਰੁੱਕ ਜਾਂਦੀ ਹੈ ਅਸਲ ਵਿਚ ਉਹ ਵੀ(ਕਵੀ) ਉਸ ਨੂੰ ਗਲਤ ਸਮਝਦਾ ਹੈ। ਉਸਦਾ ਨਾਮ ਅਟਕ ਨਹੀਂ   ਸਗੋਂ ਅਟਿਕ ਹੈ  ਜਿਸ ਦਾ ਮਤਲਬ ਹੈ ਬਿਨਾਂ ਰੁਕੇ ਤੁਰੀ  ਜਾਣਾ। ਉਸ ਨੂੰ ਸਮਝਣਾ ਚਾਹੀਦਾ ਹੈ ਕਿ ਅਕਲ ਵਾਲੇ ਹਮਲਾਵਰ ਨੂੰ ਅਕਲਹੀਣ  ਦਰਿਆ  ਕਿਵੇਂ ਰੋਕ ਸਕਦਾ ਸੀ ਅਕਲ ਮਨੁੱਖ ਕੋਲ ਹੈ। ਇੱਥੋਂ ਦੇ ਮਨੁੱਖਾਂ ਨੂੰ ਆਪਣੀ ਅਕਲ ਤੇ ਬਲ ਤੇ ਦਲੇਰੀ  ਨੂੰ ਮਿਲਾ ਕੇ ਦੁਸ਼ਮਣਾਂ  ਨੂੰ ਰੋਕਣਾ ਚਾਹੀਦਾ ਸੀ।  ਪਰੰਤੂ ਉਹਨਾਂ ਨੇ ਕੋਈ ਅਟਕ ਨਾ ਪਾਈ । ਦਰਿਆ ਹੋਰ ਕਹਿੰਦਾ ਹੈ ਕੇ ਅਟਕ ਦਾ ਮਤਲਬ  ਅਰਾਮ ਨਹੀਂ ਜਿਹੜਾ ਇਹ ਗੱਲ ਨਹੀਂ ਸਮਝਦੇ ਉਹ ਮਾਰਿਆ ਜਾਂਦਾ ਹੈ। ਪਰੰਤੂ ਜਿਹੜਾ  ਅੱਗੇ ਵਧਦਾ ਹੈ ਸਫਲਤਾ  ਪ੍ਰਾਪਤ ਕਰਦਾ ਹੈ। ਜੇਕਰ ਦੇਸ਼ ਵਾਸੀ   ਸੂਝ-ਬੂਝ ਦੇ ਬਲ ਨਾਲ ਅਟਕ ਪਾਂਦੇ ਤਾਂ ਉਹ ਵਿਦੇਸ਼ਾਂ ਵੱਲੋਂ ਆਉਂਦੇ ਹਮਲਾਵਰਾਂ ਦੇ ਕਟਕਾ  ਨੂੰ ਰੋਕ  ਸਕਦੇ ਪਰੰਤੂ ਉਹਨਾਂ ਅਜਿਹਾ ਨਾ ਕੀਤਾ ਉਹਨਾਂ ਨੂੰ ਕੋਈ ਹੋਰ ( ਦੁਸ਼ਮਣਾਂ)  ਨਹੀਂ ਰੋਕਦਾ ।ਜੇਕਰ ਉਹ ਬੇਖਬਰ ਹੋ ਕੇ ਨਾ ਸੋਂਦੇ  ਆਰਾਮਪ੍ਰਸਤ ਨਾ ਬਣਦੇ  ਐਸ਼ ਦੀ ਲਟਕ ਨਾ ਲਟਕਾਉਂਦੇ ਇਕ ਮੁੱਠ ਹੋ ਕੇ ਦੁਸ਼ਮਣਾਂ ਦਾ ਟਾਕਰਾ ਕਰਦੇ ਉਹ ਦਰਿਆ ਵੀ  ਉਨ੍ਹਾਂ ਦੀ ਮਦਦ ਕਰ ਸਕਦਾ ਸੀ ।ਉਸਨੇ ਵੀ ਬਹੁਤ ਸਾਰੇ ਦੁਸ਼ਮਣ ਰੋੜ ਕੇ ਡੋਬੇ ਹਨ । ਪਰੰਤੂ ਜੇ ਉਹ  ਅੱਗੋਂ ਵੈਰੀਆਂ ਦੇ ਮੂੰਹ ਭੰਨਦੇ ਤਾਂ ਉਹਨਾਂ ਦੇ ਮੂੰਹ  ਮੁੜ ਜਾਂਦੇ। ਅਸਲ ਵਿੱਚ ਸਾਰਾ ਕਸੂਰ ਉਹਨਾ ਦਾ ਹੈ ਜੋ ਦੁਸ਼ਮਣ ਦਾ ਟਾਕਰਾ ਕਰਨ ਤੋਂ ਅਟਕ ਗਏ।  ਨਹੀਂ ਇਸ ਤੋਂ ਪਤਾ ਲਗਦਾ ਹੈ ਕਿ ਅਸਲ ਵਿੱਚ ਅਟਕ ਨਾਮ ਉਸਦਾ ਨਹੀਂ ਬਲਕਿ ਉਹਨਾਂ ਦਾ ਹੈ  ਜਿਹੜੇ ਅੱਗੇ ਵਧ ਨਾ ਸਕੇ ਉਹ ਰੁਕ ਗਿਆ ਹੁੰਦਾ।ਉਹ ਪਿੱਛੇ ਮੁੜ ਰਿਹਾ ਹੁੰਦਾ ਹੈ ਤੇ ਆਪਣੀ ਬੇੜੀ ਡੋਬ ਲੈਂਦਾ ਹੈ।ਜਿਹੜਾ ਹੋਸ਼ ਬੁਧਿ ਤੇ ਅਕੀਦੇ  ਨੂੰ ਵਿਆਉਂਤਬੰਦੀ ਤੇ ਜੁਗਤ ਨਾਲ ਮਿਲਾ ਕੇ ਸਹਿਜ ਸਹਿਜ ਲਗਾਤਾਰ ਅੱਗੇ ਵਧਦਾ ਰਹੇ, ਉਸਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਵਿਰੋਧੀ ਪ੍ਰਸਥਿਤੀਆਂ ਉਸਦੇ ਸਾਮਣੇ ਨਹੀਂ ਟਿਕਦੀਆਂ।

Comments

Popular posts from this blog

ਮੈਂ ਹੁਣ ਵਿਦਾ ਹੁੰਦਾ ਹੈ

जम्मू कश्मीर के एक छोटे से गांव से इमरान मालिक कैसे बन गए विश्व के सबसे तेज गेंदबाज