ਫੇਰ ਪਾਰੋ
ਫੇਰ ਪਾਰੋ ਨੇ ਕਿਹਾ ਕਵਿਤਾ ਬਾਵਾ ਬਲਵੰਤ ਦੀ ਲਿਖੀ ਹੋਈ ਹੈ ਇਸ ਕਵਿਤਾ ਵਿਚ ਬਾਵਾ ਬਲਵੰਤ ਸਿੰਘ ਜਨਤਾ ਦੀ ਚੇਤਨਾ ਦੀ ਜਾਗ ਨੂੰ ਉਸ ਦੀ ਅਜਾਦੀ ਨੂੰ ਕਾਇਮ ਰੱਖਣ ਵਾਲੀ ਤੇ ਉਸ ਦੀ ਹਰ ਪੱਖੋਂ ਰੱਖਿਆ ਕਰਨ ਵਾਲੀ ਇਕ ਮਹਾਨ ਸ਼ਕਤੀ ਦਸਿਆ ਹੈ। ਇਸ ਕਵਿਤਾ ਵਿੱਚ ਸ਼ਿਵ ਜਨਤਾ ਦਾ ਚਿੰਨ੍ਹ ਹੈ ਤੇ ਪਾਰੋ ਚੇਤਨਾ ਹੈ । ਚੇਤਨਾ ਜਨਤਾ ਨੂੰ ਖਬਰਦਾਰ ਕਰਦੀ ਹੈ ਕਿ, ਕਿਧਰੇ ਤੇਰਾ ਦੇਸ਼ ਗੁਲਾਮ ਹੋਣ ਵਾਲਾ ਹੈ ਤੂੰ ਜੀਵਨ ਦੀ ਕਲਾ ਨੂੰ ਚਲਾਉਣ ਲਈ ਜਾਗ। ਆਤਮਾ ਸਬੰਧੀ ਅੰਧ-ਵਿਸ਼ਵਾਸਾਂ ਵਿਚ ਫਸ ਕੇ ਬਥੇਰਾ ਚਿਰ ਆਰਾਮ ਕੀਤਾ ਹੈ ਹੁਣ ਤੇਰੇ ਪਰਬਤਾਂ ਉਪਰ ਦੁਸ਼ਮਣ ਦੀਆ ਭਿਆਨਕ ਫੋਜਾਂ ਹਥਿਆਰ ਬੰਦ ਹੋ ਕੇ ਆ ਰਹੀ ਹੈ। ਤੇਰੇ ਸਾਗਰ ਉੱਪਰ ਲਾਲਚੀ ਤੂਫ਼ਾਨ ਕਬਜ਼ਾ ਕਰ ਰਹੇ ਹਨ ਤੇ ਸਮੁੱਚੀ ਕੌਮ ਖਾਤਰ ਵਿੱਚ ਪੈ ਗਈ। ਤੂੰ ਇਕ ਕਲਿਆਣਕਾਰੀ ਸ਼ਕਤੀ ਹੈ ਇਸ ਲਈ ਸਾਰੀ ਸਥਿਤੀ ਤੋਂ ਖ਼ਬਰਦਾਰ ਹੋ। ਤੇਰੀ ਜਾਗਣ ਨਾਲ ਦੇਸ਼ ਦੇ ਦਰਿਆਵਾਂ ਤੇ ਮੈਦਾਨਾਂ ਨੂੰ ਖੁਸ਼ੀ ਮਿਲਦੀ ਹੈ। ਤੈਨੂੰ ਨਾ ਰੱਬ ਦੀ ਭਗਤੀ ਵਿਚ ਲੀਨ ਹੋਣਾ ਚਾਹੀਦਾ ਹੈ ਨਾ ਹੀ ਉਸ ਉਪਰ ਡੋਰੀ ਸੁੱਟਣੀ ਚਾਹੀਦੀ ਹੈ ।ਸਾਰੀ ਕੌਮ ਦੇ ਦਿਲ ਤੇਰੀ ਅਵਾਜ਼ ਲਈ ਤੜਫਦੇ ਹਨ। ਤੈਨੂੰ ਚੁਕੰਨੇ ਹੋ ਕੇ ਮੁਕਤੀਆਂ ਦਾ ਭੇਦ ਖੋਲ੍ਹਣਾ ਚਾਹੀਦਾ ਹੈ, ਖੁੱਦ ਪ੍ਰਸਤੀ ਵਿੱਚ ਗ਼ਲਤਾਨ ਰਹਿਣਾ ਨਾ ਹੀ ਚੰਗਾ ਹੈ ਨਾ ਹੀ ਇਸ ਵਿੱਚ ਕੋਈ ਸ਼ਕਤੀ ਹੈ ਤੇਰੀ ਕੁਦਰਤੀ ਭੰਡਾਰਾ ਨੂੰ ਵਰਤ ਕੇ ਵਿਦੇਸ਼ੀ ਐਸ਼ ਕਰਨਗੇ। ਤੇਰੀ ਮਿਹਨਤ ਦੇ ਲਹੂ ਨੂੰ ਵੀ ਪਾਣੀ ਸਮਝ ਕੇ ਪੀਣਗੇ ਤੇਰੀ ਰੱਬੀ ਭਗਤੀ ਵਿਅਰਥ ਹੈ। ਵਿਦੇਸ਼ੀ ਤੇਰੇ ਸਵਰਗ ਨੂੰ ਨਰਕ ਬਣਾ ਦੇਣਗੇ । ਉਹ ਤੇਰਾ ਬੋਲਣਾ ਸੋਚਣਾ ਸ਼ਾਨ ਸ਼ੌਕਤ ਤੇ ਖੁਸ਼ਹਾਲੀ ਸਭ ਕੁਝ ਖੋਹ ਲੈਣਗੇ ਤੇ ਫਿਰ ਤੇਰਾ ਜਿਉਣਾ ਵੀ ਔਖਾ ਹੋ ਜਾਵੇਗਾ ਇਸ ਕਰ ਕੇ ਤੈਨੂੰ ਖਬਰਦਾਰ ਹੋਣਾ ਚਾਹੀਦਾ ਹੈ ।
ਚੇਤਨਾ ਦੁਆਰਾ ਇੰਝ ਝੁੰਝੋੜ ਜਾਣ ਤੇ ਜਨਤਾ ਦੀ ਅੱਖ ਖੁਲਦੀ ਹੈ ਜਾਗੀ ਹੋਈ ਚੇਤਨਾ ਚਿਹਰਿਆਂ ਤੋਂ ਹੀ ਹਰ ਇੱਕ ਦਿਲ ਪੜ੍ਹ ਸਕਦੀ ਹੈ ਜੀ ਜੀਵਨ ਦੇ ਹਰ ਗੁਪਤ ਕੰਮ ਦੀ ਜਾਂਚ ਕਰਦੀ ਹੈ ਇਸ ਨੂੰ ਪਤਾ ਹੈ ਕਿ ਹੋਣੀ ਦੇ ਹਮਲੇ ਦਾ ਉਤਰ ਕੇ ਕਿਵੇ ਦਿਤਾ ਜਾਂਦਾ ਹੈ। ਜੇਕਰ ਹੈਵਾਨ ਵਿੱਚ ਇਹ ਚੇਤਨਾ ਜਾਗ ਪਵੇ ਤਾਂ ਮਨੁੱਖ ਬਣ ਜਾਂਦਾ ਹੈ ਤੇ ਆਦਮੀ ਦੇਵਤਾ ਬਣ ਜਾਂਦਾ ਹੈ। ਇਸ ਦੇ ਜਗਨ ਨਾਲ ਅਸੰਭਵ ਗੱਲਾਂ ਸੰਭਵ ਹੋ ਜਾਂਦੀਆਂ ਹਨ ਤੇ ਹਰ ਪਾਸੇ ਕ੍ਰਾਂਤੀਆਂ ਦੇ ਤੂਫ਼ਾਨ ਚੜ੍ਹ ਪੈਂਦੇ ਹਨ ਇਸ ਦੇ ਜਾਗਣ ਨਾਲ ਆਲੇ-ਦੁਆਲੇ ਦਾ ਹਨੇਰਾ ਖਤਮ ਹੋ ਜਾਂਦਾ ਹੈ ਖੁੱਦ ਪ੍ਰਸਤੀ ਨਸ਼ਟ ਹੋ ਜਾਂਦੀ ਹੈ ਅਗਲੇ ਜਨਮ ਵਿੱਚ ਮਿਲਣ ਵਾਲੇ ਸੁੱਖਾਂ ਤੋਂ ਵਿਸ਼ਵਾਸ ਉਠ ਜਾਂਦਾ ਹੈ। ਰੱਬ ਦੀ ਭਗਤੀ ਮਨੁੱਖਾਂ ਦੀ ਭਗਤੀ ਵਿਚ ਬਦਲ ਜਾਂਦੀ ਹੈ ਮਿਹਨਤੀ ਲੋਕਾਂ ਦੀ ਕਿਸਮਤ ਜਾਗ ਉਠਦੀ ਹੈ। ਚੇਤਨਾ ਦੀ ਜਾਗ ਬੇਪਰਵਾਹੀ ਹੀ ਖਤਮ ਹੋ ਜਾਂਦੀ ਹੈ ਤੇ ਹਰ ਪਾਸੇ ਜੀਵਨ ਜਾਗ ਉਠਦਾ ਹੈ । ਉਸ ਵਿੱਚ ਲੋਕ ਸੇਵਾ ਦਾ ਜਜ਼ਬਾ ਵਿੱਦਿਆ ਦੀ ਮਹਾਨਤਾ ਤੇ ਮਹਾਨ ਤਾਕਤਾਂ ਪੈਦਾ ਹੋ ਜਾਂਦੀਆਂ ਹਨ ਫਿਰ ਉਸਦੇ ਸਾਹਮਣੇ ਕੀ ਕੰਮ ਹੁੰਦੇ ਹਨ ।ਹੱਕ ਦੀ ਪ੍ਰਾਪਤੀ ਲਯੀ ਤੇ ਸ਼ੈਤਾਨਾਂ ਦੇ ਦੇ ਵਿਰੁੱਧ ਤਲਵਾਰ ਚੁਕਣੀ ਅਤੇ ਅਸਲ ਇਨਸਾਫ਼ ਪ੍ਰਾਪਤ ਕਰਨਾ ਇਸ ਪ੍ਰਕਾਰ ਚੇਤਨਾ ਦੀ ਇਹ ਸ਼ਕਤੀ ਜਨਤਾ ਨੂੰ ਸੱਚ ਦੇ ਰਾਹ ਵਿਖਾਉਂਦੀ ਹੈ ਇਹ ਦੋਜ਼ਖ ਨੂੰ ਬਹਿਸ਼ਤ ਵਿੱਚ ਪਾਉਂਦੀ ਹੈ ਇਸ ਦੇ ਜਾਗਦੇ ਰਹਿਣ ਨਾਲ ਕਿਸੇ ਕੌਮ ਦਾ ਦੇਸ਼,ਖੇਤ ਮੇਹਨਤ ਦੇ ਸਾਗਰ ਕਿਸੇ ਗੈਰ ਦੇ ਕਬਜ਼ੇ ਵਿਚ ਨਹੀਂ ਜਾ ਸਕਦੇ।
Comments
Post a Comment