ਖਤਾਂ ਦੀ ਉਡੀਕ
ਖ਼ਤਾਂ ਦੀ ਉਡੀਕ ਕਵਿਤਾ ਸੁਰਜੀਤ ਪਾਤਰ ਦੀ ਰਚਨਾ ਹੈ ਇਸ ਕਵਿਤਾ ਵਿਚਲਾ ਮਨੁੱਖ ਕਿਸੇ ਬੇਗਾਨੀ ਨਗਰੀ ਆਪਣੀ ਪਤਨੀ ਦੋਸਤਾ ਮਿੱਤਰਾ ਕਾਵਿ ਪ੍ਰਸ਼ੰਸਕਾਂ ਮਾਂ ਜਾਇ ਆਦਿ ਸਭ ਦੇ ਖਤ ਉਡੀਕਦਾ ਹੈ ਪ੍ਰੰਤੂ ਤੋਂ ਉਸ ਨੂੰ ਕਿਸੇ ਦਾ ਖ਼ਤ ਪ੍ਰਾਪਤ ਨਹੀਂ ਹੁੰਦਾ ਕਵੀ ਅਨੁਸਾਰ ਉਸ ਨੂੰ ਸਿਰਫ ਇੱਕ ਬੁੱਢੀ ਮਾਂ ਦਾ ਖ਼ਤ ਹੀ ਪ੍ਰਾਪਤ ਹੋਵੇਗਾ ਜਾਂ ਫਿਰ ਵਿਚ ਮਾਂ ਦੀ ਮੌਤ ਦੀ ਖਬਰ ਦਾ ਖ਼ਤ ਪ੍ਰਾਪਤ ਹੋਵੇਗਾ ਜਿਸ ਨਾਲ ਉਸ ਦੇ ਮਨ ਵਿਚ ਕਾਫੀ ਹਲਚਲ ਮਚ ਜਾਵੇਗੀ।
ਕਵੀ ਬਿਗਾਨੀ ਨਗਰੀ ਵਿਚ ਰਹਿ ਰਹੇ ਇਕ ਮਨੁੱਖ ਨੂੰ ਕਹਿੰਦਾ ਹੈ ਕੇ ਇਸ ਨਗਰੀ ਵਿਚ ਉਸਦਾ ਜੀ ਬਿਲਕੁਲ ਨਹੀਂ ਲੱਗਦਾ ਕਿਉਂਕਿ ਉਸ ਨੂੰ ਹਰ ਰੋਜ਼ ਖ਼ਤਾਂ ਦੀ ਉਡੀਕ ਲੱਗੀ ਰਹਿੰਦੀ ਹੈ ਉਹ ਚਾਹੁੰਦਾ ਹੈ ਕਿ ਉਸਦੀ ਖੂਬਸੂਰਤ ਪਤਨੀ ਦਾ ਪਿਆਰ ਭਰਿਆ ਖ਼ਤ ਆ ਜਾਵੇ ਉਹ ਇਹ ਵੀ ਜਾਣਦਾ ਹਾਂ ਕਿ ਉਸ ਨੂੰ ਉਸਦੀ ਜੋਬਨ ਮੱਤੀ ਪ੍ਰੇਮਿਕਾ ਦਾ ਖ਼ਤ ਆ ਜਾਵੇ। ਜਿਸ ਵਿੱਚ ਉਹ ਕਹਿ ਰਹੀ ਹੋਵੇ ਕਿ ਉਹ ਉਸ ਦੀ ਪਿਆਰ ਦੀ ਨਿਸ਼ਾਨੀ ਨਾ ਭੁੱਲ ਜਾਵੇ ਉਹ ਇਹ ਵੀ ਹੁੰਦਾ ਹੈ ਕਿ ਉਸ ਨੂੰ ਉਸਦੇ ਕਾਵਿ ਪ੍ਰਸ਼ੰਸ਼ਕਾਂ ਦਾ ਖ਼ਤ ਆ ਜਾਵੇ । ਜਿਸ ਵਿੱਚ ਉਸ ਦੀ ਇਤਿਹਾਸਕ ਪ੍ਰਾਪਤੀ ਦਾ ਜ਼ਿਕਰ ਹੋਵੇ ਉਹ ਇਹ ਵੀ ਚਾਹੁੰਦਾ ਹੈ ਕਿ ਉਸ ਦੀ ਭੈਣ ਦਾ ਖ਼ਤ ਆ ਜਾਵੇ ਜਿਸ ਵਿਚ ਉਸ ਦੇ ਆਪਣੇ ਘਰ ਲੰਬੀ ਦੇਰ ਦੀ ਬਿਊਮਦੀ ਪਿਛੋਂ ਪੈਦਾ ਹੋਏ ਲੜਕੇ ਦਾ ਜ਼ਿਕਰ ਹੋਵੇ। ਕਵੀ ਕਹਿੰਦਾ ਹੈ ਕਿ ਉਹ ਉਸ ਨੂੰ ਅਜੇਹੇ ਖ਼ਤ ਆਉਣਗੇ ਤੇ ਲੋਕੀ ਪਾਉਣਗੇ ਵੀ ਜਰੂਰ।ਪਰ ਉਸਨੂ ਲਗੇਗਾ ਕਿ ਉਹ ਜਿਹੜੇ ਉਡੀਕਦਾ ਹੈ ਉਹ ਉਸ ਨੂੰ ਨਹੀਂ ਮਿਲਦੇ ਤੇ ਕਿਸੇ ਹੋਰ ਪਾਸੇ ਚਲੇ ਜਾਂਦੇ ਹਨ।ਫਿਰ ਵੀ ਉਸਨੂ ਹੌਸਲਾ ਨਹੀਂ ਛੱਡਣਾ ਚਾਹੀਦਾ,ਕਿਉਂਕਿ ਉਸਨੂੰ ਖ਼ਤ ਜਰੂਰ ਆਵੇਗਾ ਤੇ ਉਸ ਦਾ ਕੋਈ ਨਾ ਕੋਈ ਲਗਦਾ ਉਸ ਨੂੰ ਖ਼ਤ ਜਰੂਰ ਲਿਖੇਗਾ।
ਕਵੀ ਕਹਿੰਦਾ ਹੈ ਕਿ ਕਿਸੇ ਨਾ ਕਿਸੇ ਵੇਲੇ ਉਸ ਨੂੰ ਉਸ ਦੀ ਮਾਂ ਦਾ ਖ਼ਤ ਜਰੂਰ ਆਵੇਗਾ ਜਿਸ ਵਿਚ ਉਸ ਨੇ ਲਿਖਿਆ ਹੋਵੇਗਾ ਜਿਸ ਤਰਾਹ ਉਸ ਨੇ ਉਸ ਨੂੰ ਭੁਲਾ ਦਿੱਤਾ ਹੈ ਇਸ ਤਰਾਹ ਉਸ ਮਾਂ ਨੂੰ ਨਹੀ ਭੁਲਾਈਦਾ ਜਿਸ ਦੀ ਕੁੱਖੋਂ ਜਨਮ ਲਿਆ ਜਾਵੇ ਉਹ ਉਸ ਨਿਕੰਮੀ ਬੁੱਢੀ ਜਾਨ ਦਾ ਹਾਲ ਚਾਲ ਵੀ ਪਤਾ ਕਰ ਲਵੇ ਕਿਉਂਕਿ ਉਹ ਉਸ ਤੋਂ ਬਿਨਾਂ ਬਹੁਤ ਉਦਾਸ ਹੈ।
ਇਸ ਤੋਂ ਇਲਾਵਾ ਉਹ ਖ਼ਤ ਬਹੁਤ ਕੁਵੇਲੇ ਉਸ ਨੂੰ ਮਿਲੇਗਾ।ਇਹ ਖ਼ਤ ਚੁਪ ਸੇ ਸਫਿਆਂ ਉਤੇ ਲਿਖਿਆ ਉਜੜੀ ਸੁਨ ਸਰਾਂ ਦਾ ਖ਼ਤ ਹੋਵੇਗਾ । ਇਹ ਉਸ ਦੇ ਅਸਲੀ ਨਾਂ ਦਾ ਖਤ ਹੋਵੇਗਾ ਜੋ ਕਿ ਇਸ ਨੂੰ ਕਬਰ ਦਾ ਖਤ ਕਹਿਣਗੇ। ਪਰ ਉਹ ਉਸਨੂੰ ਮਾਂ ਦਾ ਖ਼ਤ ਆਖੇਗਾ।ਇਸ ਵਿਚ ਉਸਦੀ ਮਾਂ ਦੀ ਮੌਤ ਦੀ ਖ਼ਬਰ ਹੋਵੇਗੀ। ਜਦੋ ਉਹ ਇਸ ਖ਼ਤ ਨੂੰ ਖੋਲੇਗਾ ਤਾਂ ਉਸ ਵਿਚੋਂ ਇਕ ਕਾਲਾ ਜਿਹਾ ਹੱਥ ਉਠੇਗਾ ਤੇ ਉਸ ਨੂੰ ਅਸੀਸ ਦਿੰਦਾ ਪ੍ਰਤੀਤ ਹੋਵੇਗਾ। ਉਸ ਦੇ ਪਿੰਜਰ ਨੂੰ ਬੜੀ ਬੇਦਰਦੀ ਨਾਲ ਫੋਲੇਗਾ। ਉਸ ਦੇ ਅੰਦਰੋਂ ਇਕ ਚੀਸ ਜਿਹੀ ਉਠੇਗੀ ਤੇ ਚੀਕ ਚਿਹਾੜਾ ਮੱਚ ਜਾਵੇਗਾ।ਉਸ ਦੇ ਅੰਦਰੋਂ ਪਹਿਲਾ ਕਦੀ ਨਹੀਂ ਸੀ ਉਠਿਆ । ਪਰ ਇਸ ਨਾਲ ਉਸ ਦੀ ਤਪਦੀ ਰੂਹ ਨੂੰ ਅਰਾਮ ਆਵੇਗਾ। ਉਸ ਤੋਂ ਮਗਰੋਂ ਉਸ ਨਾ ਦੀ ਕੋਈ ਨਗਰੀ ਰਹੇਗੀ ਤੇ ਨਾ ਉਸ ਦੇ ਲਯੀ ਕੋਇ ਸ਼ਾਮ ਜਾ ਸਵੇਰ ਰਹੇਗੀ ਨਾ ਉਸ ਦੀ ਕੋਈ ਖਤਾ ਦੀ ਉਡੀਕ ਰਹੇਗੀ ਨਾ ਉਹ ਆਪ ਰਹੇਗਾ ਤੇ ਨਾ ਹੀ ਉਸ ਦਾ ਆਪਾ।
Comments
Post a Comment