ਅੰਬੀ ਦੇ ਬੂਟੇ ਥੱਲੇ
ਅੰਬੀ ਦੇ ਬੂਟੇ ਥੱਲੇ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਸਿੱਧ ਰੁਮਾਂਟਿਕ ਕਵਿਤਾ ਹੈ । ਜਿਸ ਵਿਚ ਇਕ ਸਿਪਾਹੀ ਦੀ ਪਤਨੀ ਦੀ ਆਪਣੇ ਪਤੀ ਦੇ ਵਿਛੋੜੇ ਦੀ ਤੜਪ ਤੇ ਉਸ ਨਾਲ ਬਿਤਾਈਆਂ ਸੁਆਦਲੀਆਂ ਘਟਨਾ ਨੂੰ ਬਿਆਨ ਕੀਤਾ ਗਿਆ ਹੈ ਕਵਿਤਾ ਵਿਚ ਇਕ ਸਿਪਾਹੀ ਦੀ ਪਤਨੀ ਨੂੰ ਵਿਹੜੇ ਵਿਚ ਲੱਗੇ ਅੰਬੀ ਦੇ ਬੂਟੇ ਦੇ ਹੇਠਾਂ ਬੈਠਣਾ ਸਵਰਗ ਵਰਗਾ ਆਨੰਦ ਦਿੰਦਾ ਹੈ ,ਪ੍ਰੰਤੂ ਪਤੀ ਦੇ ਵਿਛੋੜੇ ਵਿਚ ਉਸ ਦੀ ਪਤਨੀ ਨੂੰ ਉਹ ਬੂਟਾ ਬਿਲਕੁਲ ਚੰਗਾ ਨਹੀਂ ਲੱਗਦਾ। ਪਤੀ ਦੇ ਵਿਛੋੜੇ ਦੇ ਦਿਨਾਂ ਵਿਚ ਜੇਕਰ ਹੋਵੇ ਉਸ ਦੇ ਹੇਠ ਬੈਠ ਕੇ ਚਰਖਾ ਕੱਤਣ ਦਾ ਕੰਮ ਕਰਦੀ ਤਾਂ ਕੋਇਲ ਦੀਆਂ ਕੂਕਾਂ ਦੇ ਨਾਲ ਆਈ ਪਤੀ ਦ ਯਾਦਾਂ ਉਸਨੂੰ ਬੇਚੈਨ ਕਰ ਦਿੰਦੀਆਂ ਹਨ। ਉਹ ਚਰਖ਼ੇ ਕੱਤਣਾ ਬੰਦ ਕਰ ਦਿੰਦੀ ਫਿਰ ਜੇਕਰ ਭਾਬੋ ਤੋਂ ਡਰਦੀ ਕਸੀਦਾ ਲੈ ਕੇ ਬਹਿ ਜਾਂਦੀ ਹੈ ਤਾਂ ਪਤੀ ਨਾਲ ਸਬੰਧਤ ਯਾਦਾਂ ਵਿਚ ਡੁੱਬੀ ਹੋਣ ਕਰਕੇ ਉਸ ਦੀ ਸੂਈ ਕਸੀਦੇ ਦੀ ਥਾ ਪੋਟੇ ਵਿਚ ਮੁੜ ਜਾਂਦੀ ਹੈ।
ਤੰਗ ਆ ਕੇ ਉਹ ਸਭ ਕੁਝ ਛਡ ਛਡਾਕੇ ਯਾਦਾਂ ਦੇ ਵਹਿਣ ਵਿੱਚ ਵਹਿ ਜਾਂਦੀ ਹੈ।ਉਸ ਨੂੰ ਸਾਵਣ ਦੇ ਉਹ ਦਿਨ ਯਾਦ ਆਉਂਦੇ ਜਦੋਂ ਉਸ ਦਾ ਪਤੀ ਘਰ ਸੀ ਉਸ ਨੇ ਖੂਬ ਹਾਰ ਸ਼ਿੰਗਾਰ ਲਗਾ ਲਗਾਇਆ ਹੋਇਆ ਸੀ ਉਹ ਅੰਬੀ ਥੱਲੇ ਬੈਠ ਕੇ ਚਰਖਾ ਕੱਤਣ ਲੱਗ ਪਈ ਤੇ ਉਸ ਦਾ ਪਤੀ ਉਸ ਕੋਲ ਬੈਠ ਕੇ ਉਸ ਨੂੰ ਪ੍ਰਦੇਸਾਂ ਦੀ ਲੜਾਈ ਦੀਆਂ ਗੱਲਾਂ ਸੁਣਾਉਂਦਾ ਸੋ ਗਿਆ। ਪਤੀ ਨੂੰ ਸੁੱਤਾ ਕੇ ਉਸਦੀ ਚਰਖ਼ੀ ਦੀ ਚਰਮਖ ਤੋਂ ਕਾਲਖ਼ ਲਾ ਕੇ ਸ਼ਰਾਰਤ ਨਾਲ ਉਸਦੇ ਮੱਥੇ ਉਪਰ ਲਾ ਦਿੱਤੀ ਪਤੀ ਨੂੰ ਇਸ ਬਾਰੇ ਕੁਝ ਪਤਾ ਨਾ ਲੱਗਾ ਕਿ ਉਹ ਖਿੜ-ਖਿੜ ਕੇ ਹੱਸਣ ਲੱਗ ਪਈ। ਸੋਚੀਂ ਪਏ ਉਸ ਦਾ ਪਤੀ ਘਬਰਾਇਆ ਹੋਇਆ ਉੱਠ ਪਿਆ ਉਸ ਨੂੰ ਵਾਰ-ਵਾਰ ਹਸਣ ਦਾ ਕਾਰਨ ਪੁੱਛ ਰਿਹਾ ਸੀ ਉਹ ਭਾਵੇਂ ਕੁਝ ਵੀ ਨਹੀਂ ਦੱਸ ਰਹੀ ਸੀ। ਅਖੀਰ ਜਦੋਂ ਉਸਨੇ ਚਰਖ਼ੀ ਦੇ ਸ਼ੀਸ਼ੇ ਵਿਚੋਂ ਆਪਣੀ ਮੱਥੇ ਉੱਪਰ ਲੱਗੀ ਕਾਲਖ਼ ਦੇਖੀ ਤਾਂ ਉਹ ਗੁੱਸੇ ਵਿੱਚ ਆ ਗਿਆ ਤੂੰ ਉਸ ਨੂੰ ਫੜਨ ਲਈ ਉਸਦੇ ਮਗਰ ਦੌੜਾ । ਤਾਂ ਉਹ ਅੱਗੇ ਅੱਗੇ ਦੌੜਦੀ ਲੱਗੀ ਇਸ ਪ੍ਰਕਾਰ ਉਹ ਕਦੇ ਅੰਬੀ ਦੁਆਲੇ ਤੇ ਕਦੇ ਮੰਜੀ ਦੁਆਲੇ ਘੁੰਮਣ ਲੱਗੀ ਪਰ ਉਹ ਉਸ ਨੂੰ ਡਾਹੀ ਹੀ ਨਹੀ ਦੇ ਰਹੀ ਸੀ। ਇਸੇ ਭੱਜ-ਦੌੜ ਵਿਚ ਉਸਦੇ ਪਤੀ ਦੀ ਪੱਗ ਲਹਿ ਗਈ ਸੀ ਉਸ ਦੇ ਆਪਣੇ ਸਿਰ ਦੀ ਚੁੰਨੀ ਲਹਿ ਗਈ ।ਅੰਤ ਦੋਵੇਂ ਹੱਸ ਕੇ ਚੁੱਪ ਕਰ ਕੇ ਬੈਠ ਗਏ। ਸਿਪਾਹੀ ਦੀ ਪਤਨੀ ਨੂੰ ਇਹ ਦਿਨ ਬਹੁਤ ਭਾਗਾਂਵਾਲਾ ਪ੍ਰਤੀਤ ਹੁੰਦਾ ਹੈ। ਅੱਜ ਪਤੀ ਦੇ ਵਿਛੋੜੇ ਵਿਚ ਉਸ ਦੀ ਪਤਨੀ ਨੂੰ ਬਹੁਤ ਅੰਬੀ ਦਾ ਬੂਟਾ ਚੰਗਾ ਨਹੀਂ ਲੱਗਦਾ ਕਿਸੇ ਵੇਲੇ ਉਹ ਤਾਂ ਤਰਖਾਣ ਨੂੰ ਸੱਦ ਲਿਆ ਕੇ ਉਸ ਨੂੰ ਕਟਵਾ ਦੇਣਾ ਚਾਹੁੰਦੀ ਹੈ ਪਰ ਜਲਦੀ ਹੀ ਉਸ ਨੂੰ ਆਪਣੀ ਗਲਤੀ ਦਾ ਅਨੁਭਵ ਹੁੰਦਾ ਜੇਕਰ ਉਸਨੇ ਅੰਬੀ ਕਟਵਾ ਦੇਵੇਗੀ ਤਾਂ ਉਹ ਹੋਰ ਕਿਸੇ ਚੀਜ਼ ਉਪਰ ਚੜ੍ਹ ਕੇ ਆਪਣੇ ਪਤੀ ਦਾ ਰਾਹ ਦੇਖੇਗੀ।
Comments
Post a Comment