ਮਸੀਹਾ
ਮਸੀਹਾ ਕਵਿਤਾ ਸ਼ਿਵ ਕੁਮਾਰ ਬਟਾਲਵੀ ਦੀ ਰਚਨਾਵਾ ਹੈ ਇਸ ਕਵਿਤਾ ਦਾ ਵਿਸ਼ਾ ਅਜੋਕੇ ਸਮੇਂ ਵਿੱਚ ਮਨੁੱਖ ਵਿੱਚ ਆਪਸੀ ਨਿੱਘੇ ਪਿਆਰ ਦੀ ਘਾਟ ਹੈ ਆਪਣੇ ਦੋਸਤਾਂ ਤੱਕ ਸੱਚ ਦੀ ਸੂਲੀ ਚੜ੍ਹਦਾ ਹੋਇਆ ਆਪਣੇ ਆਲੇ ਦੁਆਲੇ ਇਕ ਗੀਤ ਸੁਨਾਉਣ ਦਾ ਯਤਨ ਕਰਦਾ ਹੈ ਇਸ ਸਬੰਧੀ ਲੋਹੜੀ ਤੋਂ ਪਹਿਲਾਂ ਮਹੀਨੇ ਪੋਹ ਦੀ ਸੰਗਰਾਂਦ ਦੇ ਦਿਨ ਹੋ ਰਹੇ ਦੋਸਤੀ ਦੇ ਜਸ਼ਨ ਵਿੱਚ ਉਹ ਕਹਿੰਦਾ ਹੈ ਉਹ ਇਹ ਗੀਤ ਸੁਣਾ ਕੇ ਆਪਣਾ ਫਰਜ਼ ਪੂਰਾ ਕਰ ਰਿਹਾ ਹੈ ਇਸ ਤਿਉਹਾਰ ਦੇ ਮੌਕੇ ਉੱਤੇ ਕਹਿੰਦਾ ਹੈ ਕਿ ਉਹ ਵੇਖ ਰਿਹਾ ਹਾਂ ਕਿ ਉਨ੍ਹਾਂ ਦੇ ਲਹੂ ਸਰਦ ਹੋ ਚੁੱਕੇ ਹਨ ਉਨ੍ਹਾਂ ਵਿੱਚ ਨਿੱਘ ਨਹੀਂ। ਹੱਕ ਲਈ ਉਠਣ ਵਾਲੀ ਆਵਾਜ਼ ਦੇ ਸ਼ਬਦਾਂ ਦਾ ਸਿੱਕਾ ਸੀਤ ਹੈ ਤੇ ਬੋਲਾਂ ਦਾ ਲੋਹਾ ਸਰਦ ਹੈ।
ਅੱਜ ਬਾਗਾਂ ਵਿੱਚ ਆਈ ਬਹਾਰ ਦੇ ਹੋਠਾਂ ਉੱਤੇ ਖੇੜੇ ਦੀ ਥਾਂ ਹੁਣ ਵੀ ਚੁੱਪ ਪਸਰੀ ਹੋਈ ਹੈ। ਅਜਿਹੀ ਸਥਿਤੀ ਵਿਚ ਉਹ ਦੋਸਤੀ ਦੇ ਇਸ ਦਿਵਸ ਉੱਤੇ ਜ਼ਿੰਦਗੀ ਦੇ ਵਾਰਸਾਂ ਨੂੰ ਬੇਨਤੀ ਕਰਦਾ ਹੈ। ਕੀ ਉਹ ਇਹ ਗੱਲ ਸਮਝ ਲੈਣ ਕਿ ਜ਼ਿੰਦਗੀ ਇੱਕ ਸੁਪਨਾ ਨਹੀਂ ਬਲਕਿ ਇਕ ਫ਼ਰਜ਼ ਹੈ ਸਾਨੂੰ ਇਹ ਫ਼ਰਜ਼ ਪੂਰਾ ਕਰਨ ਲਈ ਆਪਣੀ ਦੋਸਤੀ ਦੇ ਰੰਗ ਨੂੰ ਹੋਰ ਗੂੜ੍ਹਾ ਕਰਨਾ ਚਾਹੀਦਾ ਹੈ। ਸਾਨੂੰ ਆਪਣੀ ਦੋਸਤੀ ਦੇ ਸਰਦ ਮੌਸਮ ਦੀ ਤਲੀ ਉੱਤੇ ਸੁਲਗਦੇ ਸੂਰਜ ਨੂੰ ਰੱਖ ਦੇਣਾ ਚਾਹੀਦਾ ਹੈ। ਤੇ ਇਸ਼ਕ ਸੱਚ ਸੁਹਜ ਗਿਆਨ ਦੇ ਅਮਲਾਂ ਨੂੰ ਸ਼ੋਕ ਨਾਲ ਅਪਣਾਉਣਾ ਚਾਹੀਦਾ ਹੈ। ਨਾਲ ਹੀ ਜਿੰਦਗੀ ਦੇ ਕਾਤਲਾਂ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਅਰਥ ਬਹੁਤ ਹਸੀਨ ਹਨ। ਉਹ ਇਨ੍ਹਾਂ ਨੂੰ ਪੜ੍ਹਨ ਤੇ ਆਉਣ ਵਾਲੇ ਸੂਰਜਾਂ ਦੀ ਧੁੱਪ ਨਾ ਜ਼ਖਮੀ ਨਾ ਕਰਨ। ਅਰਥਾਤ ਅੱਗੋਂ ਚੰਗਾ ਸਮਾਂ ਆਉਣ ਦੇਣ।
ਕਵੀ ਕਹਿੰਦਾ ਹੈ ਕਿ ਅੱਜ ਜਿਹੜਾ ਹੁਸਨ ਦੀ ਮਾਸੂਮੀਅਤ ਸੂਹੀ ਮੁਹੱਬਤ ਤੇ ਸੁਨਹਿਰੇ ਦਿਲਾਂ ਦਾ ਮੇਲ ਹੋ ਰਿਹਾ ਹੈ ਇਸ ਵਿਚ ਉਸ ਨੂੰ ਦੋਸਤੀ ਦਾ ਹਰਫ਼ ਬੈਠਾ ਰੋ ਰਿਹਾ ਸੁਣਾਈ ਦਿੰਦਾ ਹੈ। ਇਹ ਦੋਸਤੀ ਦਾ ਹਰਫ਼ ਇਥੇ ਹਰ ਰੋਜ਼ ਜ਼ਖ਼ਮੀ ਹੋ ਰਿਹਾ ਹੈ। ਇਸ ਹਰਫ਼ ਨੂੰ ਹੋਰ ਜ਼ਖਮੀ ਨਹੀਂ ਕਰਨਾ ਚਾਹੀਦਾ ਕਿ ਆਉਣ ਵਾਲੇ ਸੂਰਜ ਦੀ ਧੁੱਪ ਦੀ ਰਾਖੀ ਕਰਨੀ ਚਾਹੀਦੀ ਹੈ ਇਹ ਜੋ ਸਾਡੀ ਖੁਦਕਸ਼ੀ ਦਾ ਸਰਦ ਮੌਸਮ ਆ ਰਿਹਾ ਹੈ ਇਸ ਤੋਂ ਬਚਣ ਦਾ ਕੋਈ ਹੀਲਾ ਕਰਨਾ ਚਾਹੀਦਾ ਹੈ ਏਸ ਮੌਸਮ ਦੀ ਤਲੀ ਉੱਤੇ ਕੋਈ ਸੂਰਜ ਧਰਨਾ ਚਾਹੀਦਾ ਹੈ।
ਕਵੀ ਚਾਹੁੰਦਾ ਹੈ ਕਿ ਅੱਜ ਦੋਸਤੀ ਦੇ ਜਸ਼ਨ ਦੀ ਪਹਿਲੀ ਸ਼ਾਮ ਉਤੇ ਜੇਕਰ ਉਸ ਦੇ ਦੋਸਤ ਉਸ ਦੇ ਗੀਤ ਦੇ ਪਵਿੱਤਰ ਹਰਫ਼ਾ ਪੜਣਗੇ ਤੇ ਜੰਗ ਅਤੇ ਅਮਨ ਦੇ ਠੀਕ ਅਰਥ ਜਾਣ ਲੈਣਗੇ ਤਾਂ ਉਹ ਦੋਸਤਾਂ ਦੀ ਕਸਮ ਖਾ ਕੇ ਕਹਿੰਦਾ ਹੈ ਕਿ ਉਹ ਦੋਸਤਾਂ ਲਈ ਮਰਾਂਗਾ। ਉਹ ਦੋਸਤੀ ਦੇ ਮੌਸਮ ਨੂੰ ਹੋਰ ਗੂੜ੍ਹੀ ਕਰਨ ਲਈ ਹਰ ਰੋਜ਼ ਸੂਲੀ ਚੜ੍ਹੇਗਾ ਉਹ ਆਪਣੇ ਦੋਸਤੀ ਦੀ ਕਸਮ ਖਾ ਕੇ ਇਕਰਾਰ ਕਰਦਾ ਹੈ ਕੀ ਉਹ ਦੋਸਤੀ ਦੇ ਨਾਮ ਤੋਂ ਸਭ ਕੁਝ ਕੁਰਬਾਨ ਕਰ ਦੇਵੇਗਾ ਤੇ ਇਨਕਲਾਬ ਆਉਣ ਤਕ ਹਰ ਰੋਜ਼ ਸੂਲੀ ਚੜਦਾ ਰਹੇਗਾ
Comments
Post a Comment