ਮੁੱਲ ਪਾ ਤੂੰ ਆਪਣਾ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਹੈ ਇਸ ਕਵਿਤਾ ਵਿਚ ਕਵੀ ਮਨੁੱਖ ਨੂੰ ਕਹਿੰਦਾ ਹੈ ਕੀ ਉਹ ਆਪਣੇ ਆਲੇ ਦੁਆਲੇ ਵਿੱਚ ਅਪਣਾ ਵੱਧ ਤੋਂ ਵੱਧ ਮੁੱਲ ਪਾਵੇ ਉਹ ਕਹਿੰਦਾ ਹੈ ਕਿ ਉਹ ਨਿਰਛਲ ਵਿਅਕਤੀ ਹੈ ਉਸ ਨੂੰ ਆਪਣਾ ਆਪ ਦੁਨੀਆਂ ਦੀਆਂ ਬੁਰਾਈਆ ਤੋਂ ਬਚਾ ਕੇ ਰਖਣਾ ਚਾਹੀਦਾ ਹੈ ਉਸ ਨੂੰ ਸਵੈ ਵਿਸ਼ਵਾਸ਼ ਅਤੇ ਸਵੈਮਾਣ ਵਾਲਾ ਜੀਵਨ ਜਿਊਣਾ ਚਾਹੀਦਾ ਹੈ ਉਸਨੂੰ ਭਟਕਣ ਛੱਡਣੀ ਸਾਵਤੀ  ਧਾਰਨ ਕਰਨੀ ਨਿਰਾਸ਼ਤਾ ਤੇ ਮਾਯੂਸੀ ਦਾ ਤਿਆਗ ਕਰਨਾ ਆਪਣੀ ਕਰਾਮਾਤੀ ਹਸਤੀ ਦੀ ਪਛਾਣ ਕਰਨੀ ਰੱਬ ਦੇ ਆਸਰੇ ਰਹਿੰਦਿਆਂ ਖਿੜਨਾ ਖੇੜਾ ਵੰਡਣਾ  ਤੇ ਸੰਸਾਰਕ ਪਦਾਰਥਾਂ ਦੀ ਖਿੱਚ ਤੂੰ ਬਚਣਾ ਤੇ ਬਹੁਤੀਆਂ ਦਸ਼ਾਵਾ  ਵਿੱਚੋਂ ਵਿਚਰਨ ਦੀ ਇੱਛਾ ਕਰਨੀ ਚਾਹੀਦੀ ਹੈ। ਤੇ ਇਸ ਤਰ੍ਹਾਂ ਆਪਣੇ ਆਲੇ-ਦੁਆਲੇ ਵਿਚ  ਆਪਣਾ ਵਕਤ ਤੋਂ ਵੱਧ ਮੁੱਲ ਪਾਉਣਾ ਚਾਹੀਦਾ।
ਕਵੀ ਕਹਿੰਦਾ ਹੈ ਕਿ ਹੈ ਸੋਹਣੇ ਇਨਸਾਨ  ਤੈਨੂੰ ਆਪਣੇ ਆਲੇ ਦੁਆਲੇ ਵਿੱਚ ਆਪਣਾ ਵੱਧ ਤੋਂ ਵੱਧ ਮੁੱਲ ਪਾਉਣਾ ਚਾਹੀਦਾ ਹੈ ਤੁ ਹੁਣੇ ਹੀ ਹੇਠਾਂ ਉਪਰੋਂ ਧਰਤੀ ਤੇ ਆਯਾ ਹੈ। ਤੇਰੇ ਬੋਲ ਦਿਲ ਤੇ ਦਿਮਾਗ ਸੱਜਰੇ ਹਨ ਤੇਰਾ ਸ਼ਰੀਰ ਨੂੰ ਖਿੜੇ ਫੁੱਲ ਵਰਗਾ ਹੈ।ਤੇਰੇ ਸਰੀਰ ਨੂੰ ਅਜੇ ਉਹ ਕੀੜਾ ਨਹੀਂ ਲੱਗਿਆ ,ਜੋ ਮਨੁੱਖਤਾ ਨੂੰ ਚੱਟ ਚੁਕਾ ਹੈ।ਤੇਰੀਆਂ ਹੱਡੀਆਂ ਵਿਚ ਅਜੇ ਚਿੱਟਾ ਅਸਮਾਨੀ ਨੂਰ ਚਮਕਦਾ ਹੈ।ਜੇ ਉਹਨਾਂ ਵਿੱਚ ਅਜੇ ਸਿਰਜਣਹਾਰ ਦੇ ਹੱਥਾਂ ਦੀ ਸੱਜਰੀ ਖੁਸ਼ਬੂ ਮਜੂਦ ਹੈ।ਤੇਰੇ ਸਰੀਰ ਦੀ ਗਿਲੀ ਮਿੱਟੀ ਵਿਚ ਜੀਵਨ ਦੀ ਸੇਜਲ ਹੈ।ਤੇਰੇ ਮੂੰਹ ਉਤੇ ਲਾਲੀਆਂ ਭਖਦੀਆਂ ਹਨ। ਤੂ ਅਜੇ ਸਾਬਤ ਹੈ,ਇਸ ਕਰਕੇ ਤੂ ਸੰਸਾਰਿਕ ਮੁੱਲ ਨਾ ਵਿਕੀ ਨਾ ਹੀ ਆਪਣਾ ਆਪ ਸੰਸਾਰਿਕ ਬੁਰਾਈਆਂ ਦੀ ਧੂੜ ਵਿਚ ਰਲਾਈ।ਤੂ ਆਪਣੇ ਆਪ ਨੂੰ ਸਾਬਤ ਰੱਖ ਕੇ ਆਪਣੇ ਆਲੇ ਦੁਆਲੇ ਵਿੱਚ ਆਪਣਾ ਵੱਧ ਤੋਂ ਵੱਧ ਮੁੱਲ ਪਵਾਈ।
ਤੈਨੂੰ ਸਰੂ ਵਾਂਗੂ ਆਪਣੇ ਪੈਰਾ ਦੇ ਉਪਰ ਖਲੋਣਾ ਚਾਹੀਦਾ ਹੈ ਤੇ ਆਪਣੇ ਦਿਲ ਦੇ ਕਿੰਗਰੇ ਉਪਰ ਤਾਰੇ ਲਟਕਦੇ ਦੇਖਣੇ ਚਾਹੀਦੇ ਹਨ ।ਤੈਨੂੰ ਸਮਜਣਾ ਚਾਹੀਦਾ ਹੈ ਕਿ ਚੰਦ ਤੇਰੇ ਕੱਦ ਦੇ ਪਿੱਛੇ ਲੁਕ ਲੁਕ ਕੇ ਖੇਲਦਾ ਹੈ।ਤੇ ਸੰਸਾਰ ਦਾ ਸੁਹੱਪਣ ਤੇਰੇ ਦਿਲ ਵਿਚ ਟੁਭੀਆਂ ਮਾਰ ਕੇ ਨਿਖਰਦਾ ਹੈ।ਤੇਰੇ ਅੰਦਰ ਹੀ ਸਾਰੇ ਅਕਾਸ਼ ਵਿਸ਼ੇ ਹੋਏ ਹਨ ।ਤੇਰੇ ਸੰਕਲਪ ਸਾਹਮਣੇ ਭੂਤਕਾਲ ਸਹਿਮ ਜਾਂਦਾ ਹੈ,ਤੇ ਇਤਿਹਾਸ ਸਹਿਮ ਕੇ ਜਿਵੇ ਤੂ ਚਾਹੇ ਉਵੇਂ ਤੁਰਦਾ ਹੈ। ਤੇਰੀ ਨਿਗਾਹ ਤਾਂ ਸਮੁੰਦਰਾਂ ਨੂੰ ਇਕ ਚੂਲੀ ਨਾਲ ਪੀ ਜਾਂਦੀ ਹੈ। ਤੇਰੇ ਇੱਕ ਹਾਸੇ ਨੂੰ ਵੇਖਣ ਲਈ  ਲੱਖਾਂ ਹੁਸਨ ਦੇ ਪਰਦੇ ਪਾੜ ਕੇ ਬਾਹਰ ਨਿੱਕਲ ਆਉਂਦੇ ਹਨ। ਹੇ ਇਨਸਾਨ ਉਹ ਹੈ ਜੋ ਇੱਧਰ ਉੱਧਰ ਦੀ ਭਟਕਣਾ ਛੱਡ ਕੇ ਆਪਣੇ ਦਿਲ ਦੀ ਬਾਰੀ ਖੋਲ੍ਹ ਕੇ ਆਪਣੀਆਂ ਅੱਖਾਂ ਨਾਲ ਪ੍ਰਭੂ ਦੇ ਦਰਸ਼ਨ ਕਰ ਕੇ ਝੂਮਦਾ ਰਹਿ।  ਤੈਨੂੰ ਜੀਵਨ-ਸਰੋਵਰ ਵਿਚ ਕਵਲ ਦੇ ਵਾਂਗ ਖਿੜ ਕੇ ਆਪਣਾ ਆਪ ਸਾਬਤ  ਰੱਖਣਾ ਚਾਹੀਦਾ ਹੈ। ਖੰਡਿਤ ਹੋਣ ਤੋਂ ਬਚਣਾ ਚਾਹੀਦਾ ਹੈ ਇੱਛਾਵਾਂ ਪਿੱਛੇ ਭਟਕਣ ਦਾ ਤਿਆਗ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਤੈਨੂੰ ਆਪਣੇ ਆਲੇ-ਦੁਆਲੇ ਵਿਚ ਆਪਣਾ ਮੁੱਲ ਪਾਉਣਾ ਚਾਹੀਦਾ ਹੈ
ਹੇ ਮਨੁੱਖ!  ਤੈਨੂੰ ਕਦੇ ਨਿੰਮੋਝੂਣ , ਮਾਯੂਸ ਜਾਂ ਨਿਰਾਸ਼ ਨਹੀਂ ਹੋਣਾ ਚਾਹੀਦਾ,ਤੇਰੇ ਵਿੱਚ ਤੇ  ਸਦਾ ਦੀ ਜਵਾਨੀ ਦਾ ਚਸ਼ਮਾ ਫੁਟਿਆ ਹੋਇਆ  ਹੈ, ਸਦਾ ਦੀ ਬਸੰਤ ਤੇਰੇ ਪ੍ਰਾਣ ਹਨ।  ਤੁ ਇੱਕ ਕਦੇ ਨਾ  ਕਮਲਾਉਣ  ਵਾਲਾ ਅਜਿਹਾ ਫੁੱਲ ਹੈ, ਜਿਸ ਰੱਬ ਨੇ ਆਪਣੇ ਹੱਥੀਂ ਦੁਨੀਆਂ ਦੇ ਬਾਗ਼ ਵਿੱਚੋਂ ਲਾ ਕੇ ਤੇਰੀ ਪਾਲਣਾ   ਲਈ ਬੇਅੰਤ ਪਾਣੀ , ਪ੍ਰੇਮ ਰਸ ਦੀਆਂ ਕਣੀਆਂ ਦੀ ਬਖਸ਼ਿਸ਼ ਰੂਪੀ ਸ਼ਹਿਦ ਦੀਆ ਕਣੀਆਂ  ਦਿੱਤੀਆਂ ਹਨ। ਇਸ ਕਰਕੇ ਤੇਰੀ ਹਸਤੀ ਮਹਾਨ ਹੈ ਇਸ ਕਰਕੇ  ਤੈਨੂੰ ਆਪਣੇ ਆਲੇ ਦੁਆਲੇ ਵਿੱਚ ਆਪਣਾ  ਵੱਧ ਤੋਂ ਵੱਧ  ਮੁੱਲ ਪੋਣਾ  ਚਾਹੀਦਾ।
          ਹੈ  ਫੁੱਲ ਵਾਂਗ ਖਿੜੇ ਇਨਸਾਨ ਤੈਨੂੰ ਆਪਣੀ ਡੰਡੀ ਉਪਰ ਬੈਠ ਕੇ  ਝੂਮਨਾ ਚਾਹੀਦਾ ਹੈ ਤੈਨੂੰ ਆਪਣੇ ਜੀਵਨ ਲਈ ਪਾਣੀ ਧਰਤੀ ਤੇ ਅਕਾਸ਼  ਦੋਹਾ ਤੋਂ ਪ੍ਰਾਪਤ ਕਰਨਾ ਚਾਹੀਦਾ ਹੈ। ਮਿੱਟੀ ਦੀ ਢਿੱਲੇ  ਵਿਚੋਂ ਰੋਟੀ ਪੁਟ ਲੈਣੀ ਚਾਹੀਦੀ ਹੈ ਧਰਤੀ ਨੂੰ ਭੰਨ ਭੰਨ  ਕੇ ਖਾ ਲੈਣਾ ਚਾਹੀਦਾ। ਸਾਰਾ ਜਹਾਨ ਹੀ ਤੇਰੀ ਸੇਵਾ ਲਈ ਹੈ ਹਜ਼ਰਤ ਸੁਲੇਮਾਨ ਵਾਂਗ ਤਖ਼ਤ ਉਪਰ ਬੈਠ ਕੇ ਆਪਣੀ ਕਰਾਮਾਤੀ ਸ਼ਕਤੀ ਨਾਲ ਦੇਵਾਂ ਪਰੀਆਂ ਨੂੰ ਬੁਲਾ।  ਤੂੰ ਅੱਖ ਦਾ ਇਸ਼ਾਰਾ ਕਰ ਕੇ ਹਵਾਵਾਂ ਤੇਰੇ ਹੁਕਮ ਅਨੁਸਾਰ ਤੇਰੀ ਹਰ ਇੱਛਾ  ਪੂਰੀ ਕਰ ਦੇਣਗੀਆਂ। ਤੈਨੂੰ ਆਪਣੇ ਅੰਗ ਸੰਗ  ਅੰਦਰ ਬਾਹਰ ਰੱਬ ਦਾ ਪਸਾਰਾ ਅਨੁਭਵ ਕਰਦਿਆਂ ਹੋਇਆਂ ਆਪਣੀ ਡੰਡੀ ਉੱਤੇ ਹੱਸਣਾ ਤੇ ਖਿੜਨਾ  ਚਾਹੀਦਾ ਹੈ ਤੈਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਖੰਡਤ ਨਹੀਂ ਹੋਣ ਦੇਣਾ ਚਾਹੀਦਾ। ਤੂੰ ਬੇਫਿਕਰੀ ਦੀ ਨੀਂਦ ਸੌਂ ਕੇ ਹੱਸਦਾ  ਹੋਇਆ ਉਠ ਕੇ  ਇਸ ਤਰ੍ਹਾਂ ਅਪਣਾ ਵੱਧ ਤੋਂ ਵੱਧ ਮੁੱਲ ਪਾ।
ਹੇ ਮਨੁੱਖ ਨੂੰ ਤੈਨੂੰ  ਕਿਸੇ ਪਾਸੇ ਕੁਝ ਮੰਗਣਾ ਨਹੀਂ ਚਾਹੀਦਾ ਦਾਤਾ ਤੇਰੇ ਸਿਰ ਉੱਤੇ ਹੈ ,ਤੈਨੂੰ ਭੁੱਖ ਪਿਆਸ ਬਰਦਾਸ਼ਤ ਕਰਨੀ ਚਾਹੀਦੀ ਹੈ ਤੇ ਸੰਸਾਰ ਦੇ ਸੁਹੱਪਣ  ਨੂੰ ਦੇਖ ਕੇ ਰੱਜਣਾ  ਚਾਹੀਦਾ ਹੈ। ਤੁ ਕਦੇ ਵੀ ਆਪਣੇ  ਮਨ ਦੇ ਵਿੱਚ ਕਦੇ ਸੰਸਾਰਕ ਪਦਾਰਥਾਂ ਦੀ ਖਿੱਚ ਨਾ ਰੱਖੀਂ ਇਹ ਖਿੱਚ  ਮਨੁੱਖ ਨੂੰ ਜਾਨਵਰ ਬਣਾ ਦਿੰਦੀ ਹੈ ਉਹ ਉਸਦਾ ਆਪਣਾ ਆਪਾ ਸਾੜ ਦਿੰਦੀ ਹੈ। ਤੈਨੂੰ ਆਪਣੇ ਆਪ ਨੂੰ ਟੁੱਟਣ ਤੋਂ ਬਚਾਉਣਾ ਚਾਹੀਦਾ ਹੈ ਤੇ ਹੋਰ ਕਿਸੇ ਨੂੰ ਵੀ ਤੋੜਨਾ ਨਹੀਂ ਚਾਹੀਦਾ ।ਖਿੜ ਕੇ ਆਪੇ ਦਾ ਪ੍ਰਗਟਾਵਾ ਕਰਦਿਆਂ ਸਬ ਪਾਸੇ ਖੇੜੇ ਦਾ ਪ੍ਰਗਟਾਵਾ  ਕਰਨਾ ਚਾਹੀਦਾ ਹੈ ਆਲੇ ਦੁਆਲੇ ਵਿਚ ਆਪਣਾ ਮੁੱਲ ਪੁਆਉਣਾ   ਚਾਹੀਦਾ ਹੈ ।ਤੈਨੂੰ ਕਿਸੇ ਇਕ ਦਿਸ਼ਾ ਵਿਚ ਵਿਚਰਨ ਦਾ ਚਾ ਨਹੀਂ ਰੱਖਣਾ ਚਾਹੀਦਾ ਅਨੇਕ ਦਿਸ਼ਾਵਾਂ ਵਿਚੋਂ ਵਿਚਰਨਾ ਚਾਹੀਦਾ ਹੈ ।ਇਸੇ ਵਿਚ ਹੀ ਜ਼ਿੰਦਗੀ ਦਾ ਸੁਆਦ ਹੈ ਇਸ ਤਰ੍ਹਾਂ ਆਪਣੇ ਆਲੇ ਦੁਆਲੇ ਵਿੱਚ ਵੱਧ ਤੋਂ ਵੱਧ ਮੁੱਲ ਪਾਉਣਾ ਚਾਹੀਦਾ ਹੈ

Comments

Popular posts from this blog

ਅਟਕ ਕਵਿਤਾ ਦਾ ਵਿਸ਼ਾ ਵਸਤੂ ਸਪਸਟ ਕਰੋ

ਮੈਂ ਹੁਣ ਵਿਦਾ ਹੁੰਦਾ ਹੈ

जम्मू कश्मीर के एक छोटे से गांव से इमरान मालिक कैसे बन गए विश्व के सबसे तेज गेंदबाज