ਤੇਰੀ ਹਜ਼ੂਰੀ ਮੇਰੀ ਹਾਜ਼ਰੀ ਦੀ ਦਾਸਤਾਨ

ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ ਕਵਿਤਾ ਆਧੁਨਿਕ ਪੰਜਾਬੀ ਕਵਿਤਾ ਦੇ ਮਹੱਤਵਪੂਰਨ ਕਵੀ ਹਰਭਜਨ ਸਿੰਘ ਦੀ ਲਿਖੀ ਹੋਈ ਹੈ। ਇਸ ਕਵਿਤਾ ਵਿਚ ਕਵੀ ਨੇ ਖਾਲਸਾ ਪੰਥ ਦੀ ਸਾਜਨਾ ਕਰਨ ਸਮੇਂ ਗੁਰੂ ਜੀ ਦੇ ਦਰਬਾਰ ਵਿੱਚ ਆਪਣੀ ਹਾਜ਼ਰੀ ਦੀ ਹਾਸੋਹੀਣੀ  ਦਾਸਤਾਨ  ਨੂੰ ਪੇਸ਼ ਕੀਤਾ ਹੈ। ਅੰਤ ਵਿੱਚ ਕਵਿਤਾ ਨੂੰ ਵਰਤਮਾਨ ਕਾਲ ਨਾਲ ਜੋੜ ਕੇ   ਕਵੀ  ਇਹ ਇੱਛਾ ਪ੍ਰਗਟ ਕਰਦਾ ਹੈ ਕਿ ਭਾਵੇਂ ਅੱਜ ਵੀ ਗੁਰੂ ਦਰਬਾਰ ਵਿੱਚ ਉਸ ਦੀ ਹਾਜ਼ਰੀ  ਇਕ ਬੇਸੀਸ ਬੰਦੇ ਵਾਂਗ ਹੈ। ਪਰ ਉਹ  ਇਸ ਗੱਲ ਲਈ ਵਿਆਕੁਲ ਹੈ ਕਿ ਗੁਰੂ ਜੀ ਦੀ ਮੰਗ ਅਨੁਸਾਰ ਸਿਰ  ਭੇਟਾ ਕਰਨ ਲਈ ਉਸ ਦੇ ਧੜ ਉਪਰ ਸਿਰ ਹੋਵੇ। ਕਵੀ ਲਿਖਦਾ ਹੈ ਕਿ ਹੇ ਗੁਰੂ ਜੀ ਤੇਰੇ ਦਰਬਾਰ ਵਿਚ ਮੈਂ ਉਸ ਸਮੇ  ਹਾਜ਼ਰ ਸੀ  ਜਦੋਂ ਤੇਰੇ ਹੱਥ ਵਿਚ ਨੰਗੀ ਤਲਵਾਰ ਸੀ ਤੇਰੇ ਦਰਬਾਰ ਵਿਚ ਬੈਠੇ ਲੋਕਾਂ ਵਿਚ ਚਾਰੇ ਪਾਸੇ ਸੰਨਾਟਾ ਛਾ ਗਿਆ ਸੀ, ਅਤੇ ਕੋਈ ਉੱਚਾ ਸਾਹ ਵੀ ਨਹੀਂ ਲੈਂਦਾ ਸੀ ਉਸ ਵੇਲੇ ਤੂੰ  ਮੰਗ ਕੀਤੀ ਕਿ ਜਿਸ ਦੇ ਕੋਲ ਸੀਸ ਹੈ ਉਹ ਹਾਜ਼ਰ ਕਰੇ। ਉਸ ਸਮੇ ਮੇਰੀ ਉੱਥੇ ਇੱਕ ਬੇਸੀਸ  ਬੰਦੇ ਵਰਗੀ ਹਾਜ਼ਰੀ ਸੀ। ਮੇਰੇ ਸੀਨੇ ਵਿੱਚ ਮੇਰੀ ਜਾਨ ਅਚਾਨਕ ਤ੍ਰਭਕੀ ਸੀ ਅਤੇ ਫਿਰ ਇਕ ਦਮ ਸੋਂ ਗਈ ਉਸ ਸਮੇਂ ਮੈਂ ਤੇਰੇ ਦਰਬਾਰ ਵਿੱਚ ਇੱਕ ਫੋਕੀ ਹਾਜ਼ਰੀ ਤੋਂ ਵੱਧ ਕੁਝ ਵੀ ਨਹੀਂ ਸੀ। ਮੈਂ ਇੱਕ ਅਜਿਹੀ ਬਿਰਛ ਵਾਂਗ ਬੈਠਾ ਸੀ ਜਿਸ ਨੂੰ ਕਿਸੇ ਨੇ ਦੋ ਚਾਰ ਹੱਥ ਛੱਡ ਕੇ ਉਪਰੋ ਸਬੂਤਾ ਵੱਢ ਦਿੱਤਾ ਹੋਵੇ। ਮੈਂ ਨਿਰੀ ਕਦ ਹੀਣ   ਵਾਲੀ ਹੀਣਤਾ ਦੀ  ਅਵਸਥਾ ਵਿੱਚ ਸੀ। ਅਤੇ ਮੇਰੇ ਉੱਪਰ ਮੇਰੀ ਅਪਣੀ ਛਾਂ  ਨਹੀਂ ਸੀ , ਇਸ ਸਮੇਂ ਤੇਰੀ ਤਿੱਖੀ ਨਜ਼ਰ ਮੇਰੇ ਸ਼ਰੀਰ ਦੀਆਂ ਵਿਰਲਾਂ ਵਿਚੋਂ ਮੇਰੇ ਅੰਦਰ ਝਾਕ ਰਹੀ ਸੀ ਤੂੰ ਮੇਰੇ ਅੰਦਰ ਗਿਆਨ  ਦਾ ਜੋ ਸੂਰਜ ਜਿਹਾ ਬਾਲ ਧਰਿਆ ਸੀ ਉਸਦੇ ਚਾਨਣ ਵਿੱਚ ਮੇਰਾ ਅੰਤ ਕਰਨ ਵਿਆਕੁਲ ਹੋ ਰਿਹਾ ਸੀ। ਮੈਂ ਆਪਣੇ ਆਪ ਤੋਂ ਪੁੱਛ ਰਿਹਾ ਸੀ ਕਿ ਮੇਰੇ ਧੜ ਉਪਰ  ਮੇਰਾ ਸਿਰ ਹੈ  ਜਾ ਸਿਰ ਦਾ ਦੰਭ ਹੈ। ਜੋ ਦਿਖਾਇਆ ਤਾਂ ਜਾਂਦਾ ਹੈ ਪਰ ਵਰਤਿਆ ਬਿਲਕੁਲ ਨਹੀਂ ਜਾਂਦਾ ਮੈਨੂੰ ਆਪਣਾ ਆਪ ਇੱਕ ਅਜਨਬੀ ਵਰਗਾ ਪ੍ਰਤੀਤ ਹੋ ਰਿਹਾ ਸੀ ਮੈਨੂੰ ਆਪਣਾ ਆਪ ਇੱਕ ਮਰਦ ਵਰਗਾ ਨਹੀਂ ਬਲਕਿ ਇਕ ਨਾਰ ਵਰਗਾ ਪ੍ਰਤੀਤ ਹੋ ਰਿਹਾ ਸੀ । ਜੋ ਘਰੋ  ਇੱਕ ਵਾਧੂ ਜਿਹਾ ਅੰਗ ਜੋੜ ਕੇ ਤੁਰੀ ਤਾਂ ਸੀ ਪਰ ਦਿਨ-ਦਿਹਾੜੇ ਭਰੇ ਬਾਜ਼ਾਰ ਵਿੱਚ  ਉਹ ਅੰਗ  ਭੁਰ ਕੇ ਡਿੱਗ ਪਿਆ। ਅਤੇ ਉਸ ਨਾਰ  ਦਾ ਬੁੱਚਾ  ਸਭ ਦੇ ਸਾਹਮਣੇ ਆ ਗਿਆ। ਹੇ ਗੁਰੂ ਜੀ ਇਹ ਸੋਚ ਕੇ ਮੈਨੂੰ ਆਪਣੀ ਹਾਜ਼ਰੀ ਇਕ ਭਾਰ ਪ੍ਰਤੀਤ ਹੁੰਦੀ ਸੀ ਅਤੇ  ਭਰੇ ਮੇਲੇ ਦੀ ਚੁੱਪ ਹੋ ਇਕ ਠੱਠੇ  ਦਾ ਬੋਝ ਪਾ ਰਹੀ ਸੀ। ਇਸ ਪ੍ਰਕਾਰ ਮੇਰੀ ਅਵਸਥਾ ਬੜੀ ਹਾਸੋਹੀਣੀ ਸੀ
ਗੁਰੂ ਜੀ ਮੇਰੇ ਕੋਲ ਹੀ ਉਹ ਚਮਤਕਾਰੀ ਬੈਠਾ ਸੀ ਜਿਸ ਨੇ ਆਪਣਾ ਸਿਰ ਲਾਹ ਕੇ ਸਹਿਜੇ ਹੀ ਤੇਰੇ ਚਰਨਾਂ ਵਿੱਚ ਟਿਕਾ ਦਿੱਤਾ ਸੀ ਇਸ ਸਮੇਂ ਤੇਰੇ ਹੱਥ ਵਿਚ ਫੜੀ ਹੋਈ ਅਹਲ ਤਲਵਾਰ ਇਸ ਚਮਤਕਾਰ ਨੂੰ ਦੇਖ  ਕੇ ਛਿਣ ਭਰ ਲਈ ਕੰਬ ਗਈ ਸੀ। ਅਸਲ ਵਿੱਚ ਸੀਸ ਭੇਟਾ ਕਰਨ ਵਾਲੇ ਤਲਵਾਰ ਦੇ ਗੁਲਾਮ ਨਹੀਂ ਹੁੰਦੇ। ਉਸ ਚਮਤਕਾਰੀ ਨੇ ਆਪਣਾ ਸਿਰ ਤੇਰੇ ਚਰਨਾ ਚ ਇਉਂ ਸਹਿਜੇ ਟਿਕਾਇਆ ਸੀ, ਜਿਸ ਤਰ੍ਹਾਂ ਸਵੇਰਾ  ਹਰ ਰੋਜ਼ ਆਪਣਾ ਸੂਰਜ ਬਾਲ  ਕੇ ਅੰਬਰ ਦੇ ਪੈਰਾਂ ਵਿੱਚ ਧਰ ਹੁੰਦਾ ਹੈ। ਇਸ ਸਮੇਂ ਮੇਰੀ ਜਾਨ ਤ੍ਰਭਕ ਗਈ ਸੀ। ਉਹ ਸਰੀਰ ਦੇ ਕਿਸੇ ਵਿਰਲੇ ਇਸ ਚੋਂ ਡੁੱਲ ਜਾਣਾ ਚਾਹੁੰਦੀ ਸੀ ਇਸ ਪਿੱਛੋਂ ਚੁੱਪ  ਦੇ ਇਹ ਦਰਬਾਰ ਵਿੱਚ ਰਤਾ ਕੁ ਹਿਲ  ਜੁਲ  ਘੁਸਰ-ਮੁਸਰ ਹੋਈ ਸੀ ,ਪਰ ਫਿਰ ਚੁੱਪ ਵਰਤ ਗਈ। ਇਸ ਪਿੱਛੋਂ ਫਿਰ ਇਕ ਹੋਰ ਚਮਤਕਾਰੀ ਪੁਰਸ਼ ਉਠਿਆ ਉਸ ਮਗਰੋਂ  ਇੱਕ ਹੋਰ ਉਥੇ, ਫਿਰ ਇਕ ਹੋਰ, ਇਕ ਹੋਰ। ਮੈਂ ਸ਼ੁਕਰ ਕੀਤਾ ਕਿ ਹੁਣ ਗੁਰੂ ਨੂੰ ਹੋਰ ਸੀਸ ਦੀ ਜ਼ਰੂਰਤ ਨਹੀਂ
ਹੈ ।ਗੁਰੂ ਜੀ ਇਸ ਪਿੱਛੋਂ ਜਦੋਂ ਤੂੰ  ਸੀਸ ਨੂੰ ਦਸਤਾਰ ਦਾ ਸਤਿਕਾਰ ਦੇ ਕੇ ਤਖ਼ਤ ਉਪਰ ਆਪਣੇ ਕੋਲ ਬਿਠਾ ਲਿਆ ਤਾਂ ਮੈਨੂੰ ਬੜ੍ਹਾ ਪਸ਼ਤਾਵਾ  ਲੱਗਦੈ ਮੈਂ ਸੋਚ ਰਿਹਾ ਸਾਂ ਕਿ ਜੇਕਰ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਗੁਰੂ ਨੇ ਇੰਨੇ ਪਿਆਰ ਨਾਲ ਸੀਸ  ਵਾਪਸ ਮੋੜ ਦੇਣਾ ਮੈਂ ਜ਼ਰੂਰ ਆਪਣਾ ਸੀਸ ਅਰਪਣ ਕਰਦਾ। ਬੇਸ਼ੱਕ ਮੇਰੇ ਧਰ ਉਪਰਿ ਸੀਸ ਨਹੀਂ ਸੀ ਪਰ ਸੀਸ ਦਾ ਪਾਖੰਡ ਤਾਂ ਸੀ ਮੈਂ ਇਹ ਪਾਖੰਡ ਹੀ ਗੁਰੂ  ਨੂੰ ਭੇਟ ਕਰ ਦਿੰਦਾ । ਪਰ ਇਹ ਨਹੀਂ ਹੋ ਸਕਦਾ ਤੇਰੀ ਨਿਗਾਹ ਤਿੱਖੀ  ਕਿਰਨ ਵਾਂਗੂ  ਮੇਰੇ ਸਰੀਰ ਦੀਆਂ ਵਿਰਲਾਂ ਵਿਚੋਂ ਅੰਦਰ ਝਾਕ ਰਹੀ ਸੀ ਤੇ ਤੂੰ ਜਿਹੜਾ ਮੇਰੇ ਅੰਦਰ ਗਿਆਨ ਦਾ ਸੂਰਜ ਬਾਲ  ਕੇ ਧਰਿਆ ਸੀ  ਤੇ ਕਹਿ ਰਿਹਾ ਸੀ ਗੁਰੂ ਦੇ ਦਰਬਾਰ ਵਿਚ ਦੰਭ ਦਾ ਸਿੱਕਾ ਚਲਦਾ। ਸੀਸ ਅਰਪਣ ਕਰਨ ਦਾ  ਤੇ ਸਦ ਹੀ ਵੇਲਾ  ਹੈ ਤੈਨੂੰ ਇਸ ਲਈ ਆਪਣੇ ਧੜ ਉਪਰ ਸੀਸ ਪੈਦਾ ਕਰਨਾ ਚਾਹੀਦਾ ਹੈ।
ਇਹ ਗੁਰੂ ਜੀ ਮੈਂ ਇਸ ਵੇਲੇ ਵੀ ਤੇਰੇ ਦਰਬਾਰ ਵਿਚ ਹਾਜ਼ਰ ਹਾਂ  ਪਰ ਮੈਂ ਉਸ ਬਿਰਛ ਵਾਂਗ ਹੈ   ਜਿਸ ਨੂੰ ਕਿਸੇ ਨੇ ਉਪਰ  ਤੋਂ ਵੱਡ  ਦਿੱਤਾ ਹੋਵੇ। ਮੇਰੇ ਧੜ ਉਪਰ ਵੀ ਅਜੇ ਤੱਕ ਸੀਸ ਨਹੀਂ  ਪਰ ਸੀਸ ਤੇ ਪਖੰਡ ਹੈ।ਮੇ ਸੋਚਦਾ ਹਾਂ ਕਿ ਮੇਰੇ ਧੜ ਉਪਰ ਨਵੇਂ ਸੂਰਜ ਵਰਗਾ ਜਦੋ ਸੱਸ ਉਗੇਗਾ ਤਾਂ ਮੈਂ ਉਸ ਦੀ ਰੋਸ਼ਨੀ ਨੂੰ ਗੁਰੂ ਦਾ ਨਾਂ ਲੈ ਕੇ ਭੇਂਟ ਕਰ ਦਿਆਂਗਾ। ਹੁਣ ਮੈਥੋਂ ਨੰਗੀ ਤੇ ਕਦਹੀਣ ਹੀਣਤਾ ਵਾਲਾ ਜੀਵਨ ਨਹੀਂ ਜੀਵਿਆ ਜਾਂਦਾ ਹੈ।

Comments

Popular posts from this blog

ਅਟਕ ਕਵਿਤਾ ਦਾ ਵਿਸ਼ਾ ਵਸਤੂ ਸਪਸਟ ਕਰੋ

ਮੈਂ ਹੁਣ ਵਿਦਾ ਹੁੰਦਾ ਹੈ

जम्मू कश्मीर के एक छोटे से गांव से इमरान मालिक कैसे बन गए विश्व के सबसे तेज गेंदबाज